For any Query/Feedback/Suggestion related to OBO, please contact:- admin@openbooksonline.com & contact2obo@gmail.com, you may also call on 09872568228(योगराज प्रभाकर)/09431288405(गणेश जी "बागी")

ਢਲੀ ਦੁਪਹਿਰੇ ਆਥਣ ਵੇਲ਼ੇ

ਨਿੱਕੀਆਂ ਕੁੜੀਆਂ ਘਰ ਦੇ ਵਿਹੜੇ

ਆਣ ਜਦ ਜੁੜੀਆਂ ਖੇਡਣ ਰੁੱਝੀਆਂ

ਸਭ ਤੋਂ ਜ਼ਿਆਦਾ ਖੇਡ ਪਿਆਰੀ

ਖੇਡਣ ਗੀਟੇ ਵਾਰੋ-ਵਾਰੀ

ਗੀਟੇ ਚੁੱਕਦੀਆਂ ਇੱਕ-ਇੱਕ ਕਰਕੇ

ਇਓਂ ਲੱਗਦਾ ਜਿਵੇਂ ਚੁੱਗਦੀਆਂ ਰਿਸ਼ਤੇ

ਫੇਰ………

ਇੱਕ ਹੱਥ ਨਾਲ਼ ਬਣਾ ਕੇ ਘਰ

ਇੱਕ-ਇੱਕ ਗੀਟਾ

ਬੋਚ-ਬੋਚ ਕੇ ਕਰਦੀਆਂ ਅੰਦਰ

ਇਓਂ ਲੱਗਦਾ ਜਿਵੇਂ….

‘ਕੱਠੇ ਕਰਕੇ ਸਾਰੇ ਰਿਸ਼ਤੇ

ਓਹ ਸਿੱਖਦੀਆਂ ਹੁਣ ਬੰਨਣਾ ਘਰ

ਇੱਕ ਹੱਥ ਨਾਲ਼ ਸਾਰੇ ਗੀਟੇ

ਬੋਚ-ਬੋਚ ਕੇ ਜਿਹੜੀ ਬੁੱਚ ਲੈਂਦੀ

ਵੱਡੇ-ਛੋਟੇ ਸਾਰੇ ਰਿਸ਼ਤੇ

ਨਾਲ਼ੇ ਆਵਦੇ ਹਾਣ ਦੇ ਰਿਸ਼ਤੇ

ਆਵਦੀ ਝੋਲ਼ੀ ਪਾਉਣਾ ਸਿੱਖ ਲੈਂਦੀ !

ਡਾ. ਹਰਦੀਪ ਕੌਰ ਸੰਧੂ ( ਬਰਨਾਲ਼ਾ-ਪੰਜਾਬ)

ਸਿਡਨੀ-ਆਸਟ੍ਰੇਲੀਆ 

            ********************

          "गीटे खेलना"

ढली दुपहिर आथण वेले 

निक्कीयाँ कुड़ियाँ घर दे विहड़े 

आन जद जुड़ीयाँ खेडण रुझीयाँ

सब तों जियादा खेड़ पियारी

खेडण गीटे वारो -वारी 

गीटे चुकदीयाँ इक-इक करके 

इयों लगदा जिवें चुगदीयाँ  रिश्ते 

फेर ..........

इक हथ नाल बणाके घर 

इक -इक गीटा 

बोच -बोचके करदीयाँ  अन्दर 

इयों लगदा जिवें .......

'कठे करके सारे रिश्ते 

ओह सिखदीयाँ हुण बनणा घर 

इक हथ नाल सारे गीटे 

बोच-बोचके जिहड़ी बुच लैंदी 

वड्डे -छोटे सारे रिश्ते 

नाले आवदे हाण दे रिश्ते 

आपणी झोली पाऊणा सिख लैंदी !

हरदीप 


 

Views: 1520

Replies to This Discussion

ਵਾਹ ਜੀ ਵਾਹ ਡਾਕਟਰ ਹਰਦੀਪ ਜੀ, ਕੀ ਕਮਾਲ ਦਾ ਵਿਸ਼ਾ ਚੁਣਿਆ ਹੈ ਆਪਣੀ ਗੱਲ ਕਹਿਣ ਲਈ ! ਦ੍ਰਿਸ਼ ਚਿਤ੍ਰਣ ਕਰਨ ਦਾ ਤੁਹਾਡਾ ਅੰਦਾਜ਼ ਵੀ ਬਹੁਤ ਦਿਲਕਸ਼ ਹੈ ! ਨਿੱਕੀਆਂ ਨਿੱਕੀਆਂ ਬਾਲੜੀਆਂ ਦਾ ਰਲ ਮਿਲ ਆਥਣੇ ਗੀਟੇ ਖੇਲਦਿਆਂ ਚਿੜੀਆਂ ਵਾਂਗੂੰ ਚਹਿਕਣਾ - ਪੂਰਾ ਮੰਜ਼ਰ ਅਖਾਂ ਸਾਹਮਣੇ ਆ ਗਿਆ ! ਪਰ ਅਫਸੋਸ ਦੀ ਗੱਲ ਹੈ ਕਿ ਅਜੋਕੇ ਸਮੇ 'ਚ ਪੰਜਾਬੀ ਸਭਿਆਚਾਰ 'ਚੋੰ ਗੀਟੇ ਖੇਡਾਂ ਦਾ ਰਿਵਾਜ਼ ਵੀ ਲਗਪਗ ਲੁਪਤ ਹੀ ਹੋ ਚੁੱਕਾ ਹੈ ! ਕਵਿਤਾ ਵਿੱਚ "ਆਵਦੇ" ਅਤੇ "ਆਵਦੀ" ਮਲਵਈ ਸ਼ਬਦਾਂ ਦਾ ਇਸਤੇਮਾਲ ਕਰ ਜੋ ਚਾਸ਼ਨੀ ਤੁਸੀਂ ਚੜ੍ਹਾਈ ਹੈ - ਯਕੀਨ ਜਾਣਿਓ ਆਨੰਦ ਹੀ ਆ ਗਿਆ ! ਮੁਬਾਰਕਬਾਦ ਕਬੂਲ ਕਰੋ !

ਸਤਿਕਾਰਯੋਗ ਯੋਗਰਾਜ ਜੀ,

ਬਹੁਤ ਚੰਗਾ ਲੱਗਾ ਆਪ ਜੀ ਦੇ ਦਿੱਤੇ ਸ਼ਬਦਾਂ ਦਾ ਹੁਲਾਰਾ ।

ਮਾਲਵੇ ਦੀ ਰਹਿਣ ਵਾਲੀ ਓਸ ਇਲਾਕੇ ਦੀ ਬੋਲੀ ਦੇ ਪ੍ਰਭਾਵ ਹੇਠ ਲਿਖੇ ਬਿਨਾਂ ਕਿਵੇਂ ਰਹਿ ਸਕਦੀ ਹੈ ।

ਤਹਿ ਦਿਲੋਂ ਸ਼ੁਕਰੀਆ !

ਹਰਦੀਪ

ਹਰਦੀਪ ਜੀ,
ਗੀਟੇਯਾਂ ਦੀ ਖੇਡ ਮੇਰੇ ਖਯਾਲ ਨਾਲ ਲੁਪਤ ਹੋ ਚੁਕੀ ਹੈ, ਆਜ ਦੀ ਨਵੀਂ ਪੀੜ੍ਹੀ ਨੂ ਸ਼ਾਯਦ ਇਸ ਖੇਡ ਬਾਰੇ ਪਤਾ ਨਾ ਹੋਵੇ,
ਇਹ ਰਚਨਾ ਪੜ ਕੇ ਮੈਨੂ ਆਪਣਾ ਬਚਪਨ ਯਾਦ ਆ ਗਿਆ ਹੈ, ਬਹੁਤ ਬਹੁਤ ਵਧਾਯੀ
 - ਸੁਰਿੰਦਰ ਰੱਤੀ - ਮੁੰਬਈ

ਸੁਰਿੰਦਰ ਜੀ,

ਬਹੁਤ-ਬਹੁਤ ਧੰਨਵਾਦ !

ਜੀ ਹਾਂ ਇਹ ਗੀਟੇ ਖੇਲਣਾ ਹੁਣ ਲੱਗਭੱਗ ਲੁਪਤ ਹੋ ਚੱਲਿਆ ਹੈ....ਹੋਰ ਨਵੀਂਆਂ ਖੇਡਾਂ ਜੋ ਆ ਗਈਆਂ ।

ਪਰ ਮੈਂ ਆਵਦੀ ਬੇਟੀ ਨੂੰ ਇਹ ਖੇਡ ਵੀ ਸਿਖਾਈ ਹੈ ।

ਹਰਦੀਪ

RSS

कृपया ध्यान दे...

आवश्यक सूचना:-

1-सभी सदस्यों से अनुरोध है कि कृपया मौलिक व अप्रकाशित रचना ही पोस्ट करें,पूर्व प्रकाशित रचनाओं का अनुमोदन नही किया जायेगा, रचना के अंत में "मौलिक व अप्रकाशित" लिखना अनिवार्य है । अधिक जानकारी हेतु नियम देखे

2-ओपन बुक्स ऑनलाइन परिवार यदि आपको अच्छा लगा तो अपने मित्रो और शुभचिंतको को इस परिवार से जोड़ने हेतु यहाँ क्लिक कर आमंत्रण भेजे |

3-यदि आप अपने ओ बी ओ पर विडियो, फोटो या चैट सुविधा का लाभ नहीं ले पा रहे हो तो आप अपने सिस्टम पर फ्लैश प्लयेर यहाँ क्लिक कर डाउनलोड करे और फिर रन करा दे |

4-OBO नि:शुल्क विज्ञापन योजना (अधिक जानकारी हेतु क्लिक करे)

5-"सुझाव एवं शिकायत" दर्ज करने हेतु यहाँ क्लिक करे |

6-Download OBO Android App Here

हिन्दी टाइप

New  देवनागरी (हिंदी) टाइप करने हेतु दो साधन...

साधन - 1

साधन - 2

Latest Activity

लक्ष्मण धामी 'मुसाफिर' commented on Sushil Sarna's blog post दोहा दशम. . . . रोटी
"आ. भाई सुशील जी, सादर अभिवादन। रोटी पर अच्छे दोहे हुए हैं। हार्दिक बधाई।"
2 hours ago
लक्ष्मण धामी 'मुसाफिर' commented on Sushil Sarna's blog post दोहा पंचक. . . . .
"आ. भाई सुशील जी, सादर अभिवादन। अच्छे दोहे हुए हैं। हार्दिक बधाई।"
2 hours ago
लक्ष्मण धामी 'मुसाफिर' commented on Sushil Sarna's blog post दोहा पंचक. . . . .पुष्प - अलि
"आ. भाई सुशील जी, सादर अभिवादन। अच्छे दोहे हुए हैं। हार्दिक बधाई।"
2 hours ago
लक्ष्मण धामी 'मुसाफिर' commented on Sushil Sarna's blog post दोहा पंचक. . . . .मजदूर
"आ. भाई सुशील जी, सादर अभिवादन। अच्छे दोहे हुए हैं। हार्दिक बधाई।"
2 hours ago
Sheikh Shahzad Usmani replied to योगराज प्रभाकर's discussion "ओबीओ लाइव लघुकथा गोष्ठी" अंक-110 (विषयमुक्त)
"आदाब।‌ हार्दिक धन्यवाद आदरणीय लक्ष्मण धामी 'मुसाफ़िर' साहिब। आपकी उपस्थिति और…"
5 hours ago
लक्ष्मण धामी 'मुसाफिर' commented on Sushil Sarna's blog post कुंडलिया. . .
"आ. भाई सुशील जी, सादर अभिवादन। सुंदर छंद हुए हैं , हार्दिक बधाई।"
5 hours ago
लक्ष्मण धामी 'मुसाफिर' commented on सुरेश कुमार 'कल्याण''s blog post कुंडलिया छंद
"आ. भाई सुरेश जी, अभिवादन। प्रेरणादायी छंद हुआ है। हार्दिक बधाई।"
6 hours ago
लक्ष्मण धामी 'मुसाफिर' commented on मिथिलेश वामनकर's blog post कहूं तो केवल कहूं मैं इतना: मिथिलेश वामनकर
"आ. भाई मिथिलेश जी, सादर अभिवादन। अच्छी रचना हुई है। हार्दिक बधाई।"
6 hours ago
लक्ष्मण धामी 'मुसाफिर' replied to योगराज प्रभाकर's discussion "ओबीओ लाइव लघुकथा गोष्ठी" अंक-110 (विषयमुक्त)
"आ. भाई शेख सहजाद जी, सादर अभिवादन।सुंदर और प्रेरणादायक कथा हुई है। हार्दिक बधाई।"
6 hours ago
Sheikh Shahzad Usmani replied to योगराज प्रभाकर's discussion "ओबीओ लाइव लघुकथा गोष्ठी" अंक-110 (विषयमुक्त)
"अहसास (लघुकथा): कन्नू अपनी छोटी बहन कनिका के साथ बालकनी में रखे एक गमले में चल रही गतिविधियों को…"
yesterday
pratibha pande replied to मिथिलेश वामनकर's discussion ओबीओ मासिक साहित्यिक संगोष्ठी सम्पन्न: 25 मई-2024
"सफल आयोजन की हार्दिक बधाई ओबीओ भोपाल की टीम को। "
yesterday

सदस्य कार्यकारिणी
मिथिलेश वामनकर commented on मिथिलेश वामनकर's blog post ग़ज़ल: उम्र भर हम सीखते चौकोर करना
"आदरणीय श्याम जी, हार्दिक धन्यवाद आपका। सादर।"
Thursday

© 2024   Created by Admin.   Powered by

Badges  |  Report an Issue  |  Terms of Service